ਕਹਿੰਦੀ ਸ਼ਮ੍ਹਾਂ ਮੁਖਾਤਬ ਹੋਕੇ ਸੁਣ ਤੈਨੂੰ ਸਮਝਾਵਾਂ
ਵਿਚ ਪਰ ਜੋਸ਼ ਕਹਿਰ ਦੀਆਂ ਸੋਜ਼ਾਂ ਕੀ ਮੈਂ ਦੁਖ ਉਠਾਵਾਂ
ਮਿਟੀ ਪੁਟ ਉਜਾੜ ਚੋਂ ਮੇਰੀ ਆਪ ਕੁਮਿਹਾਰ ਲਿਆਵੇ
ਸਟ ਕੇ ਮੈਨੂੰ ਪਾਕ ਜ਼ਮੀਨ ਤੇ ਕੁਟ ਮਹੀਨ ਬਨਾਵੇ
ਜਦ ਮੈਂ ਸਾਫ ਬਾਰੀਕ ਹੋ ਜਾਵਾਂ ਵਿਚ ਠੰਡਾ ਨੀਰ ਮਿਲਾਵੇ
ਮੁਕੀਆਂ ਦੇ ਸੀਨੇ ਵਿਚ ਮੇਰੇ ਨਰਮ ਮੁਲਾਇਮ ਕਰਾਵੇ
ਚਾੜ੍ਹ ਕੇ ਚਕ ਉਤੇ ਓ ਮੈਨੂੰ ਦੀਵਾ ਸ਼ਕਲ ਬਨਾਵੇ
ਧੁੱਪੇ ਰਖ ਸਕਾਵੇ ਮੈਨੂੰ ਆਵੀ ਵਿਚ ਟਿਕਾਵੇ
ਦੇ ਕੇ ਅਗ ਪ੍ਰੇਮ ਇਸ਼ਕ ਦੀ ਸ਼ੌਕਾਂ ਨਾਲ ਪਕਾਵੇ
ਪਕ ਗਿਆ ਜਦ ਗ਼ਮ ਦਾ ਦੀਵਾ ਇਹ ਫਰਯਾਦ ਸੁਣਾਵੇ
ਕਯਾ
ਸਾਨੂੰ ਕਦੋਂ ਤਾਈਂ ਸੋਹਣਿਆਂ ਸਤਾਈ ਜਾਵੇਂਗਾ