ਕਾਫ਼ੀ ਗਰ੍ਹਾ ਨੰ: ੩

ਪਿਛੋਂ ਕਢ ਆਵੀ ਚੋਂ ਮੈਨੂੰ ਰਖਦਾ ਲਿਆਨ ਬਾਜ਼ਾਰੇ 

ਲਖਾਂ ਗਾਹਕ ਦੇਖਣ ਜਦ ਮੈਨੂੰ ਕਰ ਕਰ ਜਾਨ ਇਸ਼ਾਰੇ 

ਇਸ ਘਰ ਵਾਲਾ ਕੀਮਤ ਦੇ ਕੇ ਮੈਨੂੰ ਮੁਲ ਲਿਆਯਾ 

ਅਪਣੇ ਘਰ ਦੀ ਜ਼ੀਨਤ ਖਾਤਰ ਤੇਲ ਮੇਰੇ ਵਿਚ ਪਾਯਾ 

ਲੈ ਕੇ ਰੂੰ ਨਰਮ ਵਿਚ ਹਥ ਦੇ ਬਤੀ ਨੂੰ ਵਟ ਪਾਵੇ 

ਰਖ ਜ਼ਬਾਨ ਮੇਰੀ ਤੇ ਬਤੀ ਮਗਰੋਂ ਅਗ ਲਗਾਵੇ 

ਹੁਸਨ ਮੇਰਾ ਇਸ ਹਨੇਰੇ ਘਰ ਨੂੰ ਰੋਸ਼ਨ ਕਰ ਦਿਖਲਾਵੇ 

ਜਲਦੀ ਦਰਦ ਗ਼ਮਾਂ ਦੀ ਬਤੀ ਮਿਸਰਾ ਇਹ ਅਲਾਵੇ

ਕਯਾ

ਸਾਨੂੰ ਕਦੋਂ ਤਾਈਂ ਸੋਹਣਿਆਂ ਸਤਾਈ ਜਾਵੇਂਗਾ

📝 ਸੋਧ ਲਈ ਭੇਜੋ