ਹੈਰਾਨ ਪਰੇਸ਼ਾਨ
ਬਸ ਚੱਲੋ ਚਾਲ 'ਚ ਲਗਦਾ ਹੈ।
ਅੱਜ ਕੱਲ੍ਹ ਹਰ ਬੰਦਾ
ਕਿਸੇ ਕਾਹਲ 'ਚ ਲਗਦਾ ਹੈ।
ਮੱਥੇ ਪਿਆ ਵੱਟ, ਖਿੱਝ ਜਾਵੇ ਝੱਟ
ਹਾਲੋਂ ਬੇਹਾਲ 'ਚ ਲਗਦਾ ਹੈ।
ਧੁਰ ਅੰਦਰ ਤੱਕ ਬੇਚੈਨ ਜਾਪੇ
ਕਾਲ਼ਾ ਕੁੱਝ ਦਾਲ 'ਚ ਲਗਦਾ ਹੈ।
ਜਿਹੜਾ ਗੈਰਾਂ ਨੂੰ ਗਿਰਾਵੇ,
ਫਸਿਆ ਆਪਣੇ ਹੀ ਜਾਲ 'ਚ ਲਗਦਾ ਹੈ।
ਜਵਾਬ ਮਿਲਣੇ ਦੇ ਮਗਰੋਂ,
ਝੱਲਾ ਮੁੜ ਫਸਿਆ ਸਵਾਲ 'ਚ ਲਗਦਾ ਹੈ।
ਅੰਬਰ ਦਾ ਪਤਾ ਪੁੱਛੇ ਨਾਲ਼ੇ ਧੁੱਖੇ,
ਖ਼ੁਦ ਡਿੱਗਾ ਯਾਰੋ ਪਤਾਲ 'ਚ ਲਗਦਾ ਹੈ।
ਹਰ ਗੱਲ ਹੀ ਪੁਰਾਣੀ, ਸੱਚ ਜਾਣੀਂ
ਉਹ ਤਾਂ ਜੀਂਦਾ ਪਿਛਲੇ ਸਾਲ 'ਚ ਲਗਦਾ ਹੈ।