ਕਾਹਦਾ ਕਰਦੀ ਮਾਣ

ਕਾਹਦਾ ਕਰਦੀ ਮਾਣ ਨੀ ਜਿੰਦੇ

ਕੀ ਤੁਰਦੀ ਹਿੱਕ ਤਣ ਕੇ 

ਟੁਟ ਜਾਣਾ ਤੇਰੇ ਗਲ਼ 'ਚੋਂ ਧਾਗਾ

ਖਿੱਲਰ ਜਾਣੇ ਮਣਕੇ

ਕੱਚੇ ਕੱਚ ਦਾ ਚੂੜਾ ਅੜੀਏ

ਕੱਲ ਹੈਨੀ ਅੱਜ ਛਣਕੇ

ਦੋ ਦਿਨ ਦੁਨੀਆਂ ਦੇ

ਕੱਟ ਲਾ ਪ੍ਰਹੁਣੀ ਬਣ ਕੇ

📝 ਸੋਧ ਲਈ ਭੇਜੋ