ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ

ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ,

ਚੱਖਣ ਵਾਸਤੇ ਇਕ ਦੋ ਜਾਮ ਈ ਸਹੀ ।

ਲੱਖ ਸ਼ੁਕਰ ਏ ਮਜ਼ਬ ਨਹੀਂ ਸਿਰ ਚੜ੍ਹਿਆ,

ਮੈਂ ਹੁਸਨ ਦਾ ਅਦਨਾ ਗ਼ੁਲਾਮ ਹੀ ਸਹੀ ।

ਵਲ ਵਲਾ ਕੇ ਗਲੀਆਂ ਦੇ ਫਿਰ ਅੰਦਰ,

ਹੋਇਆ ਆਪ ਭਾਵੇਂ ਬੇ-ਆਰਾਮ ਈ ਸਹੀ ।

ਮੈਅਖ਼ਾਨੇ 'ਚ ਮੁੱਲਾਂ ਨੂੰ ਲੈ ਆਇਆਂ,

ਪੀਂਦਾ ਨਹੀਂ ਤੇ ਚਲੋ ਬਦਨਾਮ ਈ ਸਹੀ 

📝 ਸੋਧ ਲਈ ਭੇਜੋ