ਜਨਤਾ ਰੁਜ਼ਗਾਰ ਨੂੰ ਮੰਗਦੀ ਏ।
ਸਰਕਾਰ ਨੂੰ ਕਾਹਲੀ ਜੰਗ ਦੀ ਏ।
ਧਰਤੀ, ਜੋ ਫਸਲ ਉਗਾਉਣ ਦੇ ਲਈ,
ਅਵਾਮ ਦੇ ਲਹੂ ਨਾਲ ਰੰਗਦੀ ਏ।
ਟੰਗਦੇ ਸੂਲੀ, ਨਾ ਸ਼ਫਾ ਮਿਲੇ,
ਅਵਾਮ ਨਾ ਡਰਦੀ ਖੰਘਦੀ ਏ।
ਇੱਥੇ ਔਰਤ ਮਹਿਫੂਜ਼ ਨਹੀਂ,
ਤਾਂ ਸ਼ਾਂਤੀ ਆਉਣੋਂ ਸੰਗਦੀ ਏ।
ਨਾ ਪੈਸੇ ਨਾ ਹਥਿਆਰਾਂ ਦੀ,
ਇਹ ਗੱਲ ਤਾਂ ਹਿਰਦੇ ਤੰਗ ਦੀ ਏ।
ਇਹ ਆਪਣੇ ਨਿੱਜੀ ਫਾਇਦੇ ਲਈ,
ਜਨਤਾ ਨੂੰ ਸੂਲੀ ਟੰਗਦੀ ਏ।
"ਸਾਹਿਬ" ਇਹ ਕੁਰਸੀ ਪਾਉਣ ਦੇ ਲਈ,
ਜਨਤਾ ਦੀ ਲਾਸ਼ ਤੋਂ ਲੰਘਦੀ ਏ।