ਕਾਈ ਬਾਤ ਚਲਣ ਦੀ ਤੂੰ ਕਰ ਵੋਏ,
ਇਤੈ ਰਹਿਨਾ ਨਾਹੀਂ ।
ਸਾਢੇ ਤਰੈ ਹੱਥ ਮਿਲਖ ਬੰਦੇ ਦੀ,
ਗੋਰ ਨਿਮਾਣੀ ਘਰ ਵੋਏ ।ਰਹਾਉ।
ਉਚੇ ਮੰਦਰ ਸੁਨਹਿਰੀ ਛੱਜੇ,
ਵਿਚ ਰਖਾਇਆ ਦਰ ਵੋਏ ।
ਜਿਸ ਮਾਇਆ ਦਾ ਮਾਣ ਕਰੇਂਦਾ,
ਸੋ ਦੂਤਾਂ ਦਾ ਘਰ ਵੋਏ ।
ਲਿਖ ਲਿਖਿ ਪੜ੍ਹਨਾ ਮੂਲ ਨ ਗੁੜ੍ਹਨਾ,
ਭੈ ਸਾਈਂ ਦਾ ਕਰ ਵੋਏ ।
ਜਾਂ ਆਈ ਆਗਿਆ ਪ੍ਰਭੁ ਬੁਲਾਇਆ,
ਹੋਇ ਨਿਮਾਣਾ ਤੂੰ ਚਲ ਵੋਏ ।
ਆਗੈ ਸਾਹਿਬ ਲੇਖਾ ਮਾਂਗੈ,
ਤਾਂ ਤੂੰ ਭੀ ਕੁਛ ਕਰ ਵੋਏ ।
ਕਹੈ ਹੁਸੈਨ ਫ਼ਕੀਰ ਰਬਾਣਾ,
ਦੁਨੀਆਂ ਛੋਡ ਜ਼ਰੂਰਤ ਜਾਣਾ,
ਮਰਣ ਤੇ ਅੱਗੇ ਮਰ ਵੋਏ ।