ਕਈ ਵਾਰ ਬੜਾ ਕੁਝ

ਰੱਖ ਦਿੰਦੀ ਹਾਂ 

ਬੜੀ ਡੂੰਘੀ  ਥਾਂ 

ਸੰਭਾਲ ਕੇ,

ਚੇਤਿਆਂ ਤੋਂ ਪਰੇ ਕਿਤੇ,

ਫਿਰ ਉਹ ਕਦੀ 

ਲੱਭਿਆਂ ਨਹੀਂ ਲੱਭਦਾ,

 ਇੰਜ ਹੀ  ਮੈਂ 

ਤੈਨੂੰ ਕਿਤੇ

ਸੰਭਾਲ ਬੈਠੀ ਹਾਂ ...

📝 ਸੋਧ ਲਈ ਭੇਜੋ