ਕੈਬਰੇ ਤੋਂ ਬਾਅਦ

ਰੁੱਕ ਗਈ ਜਦ

ਸਾਜ਼ਸ਼ੀ ਸੰਗੀਤ ਦੀ ਲੈਅ

ਮਹਿਕਦੀ

ਮੱਧਮ ਜਿਹੀ

ਉਹ ਕਸਮਸਾਈ ਰੌਸ਼ਨੀ

ਨੀਲੀਓਂ ਪੀਲੀ

ਤੇ ਇਕ ਦਮ ਤੇਜ਼ ਚਿੱਟੀ ਹੋ ਗਈ

ਪੌਡਰਾਈ

ਤਿਲਕਵੀਂ

ਨੰਗੀ

ਫਰਸ਼ ਤੇ ਚਮਕਦੀ

ਉਸ ਦੀ ਅੰਗੀ

ਉਸ ਦੀ ਚੱਡੀ

'ਚੋਂ

ਕੋਈ ਅੱਖ

ਮੇਰੇ ਵਲ ਨੂੰ ਝਾਕਦੀ ਸੀ 

ਮੈਂ ਉਹਦੇ ਲਾਹੇ ਹੋਏ 

ਦੋ ਸੈਂਡਲਾਂ ਵਿਚਕਾਰ 

ਬੇਹਿਸ ਪਿਆ ਸਾਂ।

📝 ਸੋਧ ਲਈ ਭੇਜੋ