ਕਾਇਨਾਤੀ ਲੀਲ੍ਹਾ

ਮੈਂ ਖਿੜੇ ਫੁੱਲਾਂ ਨੰ ਤੱਕਦਾ ਹਾਂ

ਸਬਜ਼ ਵਾਦੀਆਂ ਨੂੰ ਨਿਹਾਰਦਾ ਹਾਂ

ਪਹਾੜਾਂ

ਸਾਗਰਾਂ

ਅਕਾਸ਼ਾਂ

ਪਤਾਲਾਂ

'ਤੇ ਵਿਗਸਦੀ ਬਿਨਸਦੀ ਕਾਇਨਾਤੀ ਲੀਲਾ ਤੇ 

ਝਾਤੀ ਮਾਰਦਾ ਹਾਂ

ਇਸ ਵਿੱਚ ਲੀਨ ਹੀ ਹੋ ਜਾਂਦਾ ਹਾਂ

ਸੋਚਦਾ ਹਾਂ

ਇੱਕ ਦਿਨ ਪੂਰਨ ਵਿਲੀਨ ਹੀ ਹੋ ਜਾਵਾਂਗਾ

ਇਸ ਕਾਇਨਾਤੀ ਲੀਲ੍ਹਾ ਅੰਦਰ

ਸਦਾ ਸਦਾ ਲਈ

📝 ਸੋਧ ਲਈ ਭੇਜੋ