ਕੈਸਾ ਸ਼ੋਰ ਹੈ ਸਹਿਰਾ

ਕੈਸਾ ਸ਼ੋਰ ਹੈ ਸਹਿਰਾ ਸਹਿਰਾ। 

ਕੈਸੀ ਚੁੱਪ ਹੈ ਦਰਿਆ ਦਰਿਆ।

ਜਿੱਦਾਂ ਕੋਈ ਚਿੱਠੀਆਂ ਵਾਚੇ, 

ਵਾਚ ਰਿਹਾ ਹਾਂ ਇਉਂ ਹਰ ਚਿਹਰਾ।

ਉਹ ਗਹਿਰੇ ਨ੍ਹੇਰੇ ਵਿਚ ਬਹਿ ਕੇ, 

ਚਾਨਣ ਦੀ ਹੈ ਪੁਸਤਕ ਪੜ੍ਹਦਾ।

ਮੈਂ ਜੇ ਚਰਚਾ ਯੋਗ ਨਹੀਂ ਹਾਂ, 

ਕਿਉਂ ਕਰਦੇ ਹੋ ਮੇਰੀ ਚਰਚਾ।

ਇਹ ਖ਼ੁਸ਼ਬੂ, ਇਹ ਰੰਗ, ਇਹ ਮੌਸਮ, 

ਹਰ ਸ਼ੈ ਉੱਤੇ ਵਕਤ ਦਾ ਪਹਿਰਾ।

📝 ਸੋਧ ਲਈ ਭੇਜੋ