ਕੈਸੀ ਇਹ ਤਰੱਕੀ

ਕੈਸੀ ਇਹ ਤਰੱਕੀ ਜੋ, ਅਸਾਡਾ ਸੁੱਖ ਚੈਨ ਖੋਏ।

ਸੀਸ ਉੱਤੇ  ਪੱਗ ਨਾਹੀਂ, ਰੁੱਖ ਵੀ  ਅਲੋਪ ਹੋਏ।

ਕੱਚਿਆਂ 'ਚ ਰਹਿੰਦੇ ਸਾਂ, ਪਰ ਪੱਕੇ ਸੀ ਰਿਸ਼ਤੇ,

ਪੱਥਰਾਂ ਦੇ ਜੰਗਲਾਂ 'ਚ, ਮਤਲਬੀ  ਲੋਕ ਹੋਏ।

ਮਿਲਦਾ ਨਾ ਬੋਤਲ 'ਚ, ਜੇ ਪਾਣੀ ਨੂੰ ਸੰਭਾਲਦੇ

ਲਾਲਚ ਨੇ ਗੰਦੇ ਕੀਤੇ, ਦਰਿਆ ਤੇ ਟੋਭੇ-ਟੋਏ।

ਸਾਹਾਂ ਨੂੰ ਤਰਸ ਰਹੇ, ਰੁੱਖਾਂ ਨੂੰ ਵਢਾਉਣ ਵਾਲੇ,

ਸਾਂਭੇ ਹੁੰਦੇ ਰੁੱਖ, ਕਿਉਂ ਸਿਲੰਡਰ ਦਾ ਭਾਰ ਢੋਏ।

ਆਓ ਪਾਣੀ, ਹਵਾ ਅਤੇ ਪੱਗ ਨੂੰ ਸੰਭਾਲ ਲਵੋ,

ਸੱਚ ਦੀ ਆਵਾਜ਼ 'ਅਮਰ' ਵਿਰਲਾ ਹੀ ਕੋਈ ਛੋਏ।

📝 ਸੋਧ ਲਈ ਭੇਜੋ