ਕੱਲ ਈਦ ਗੁਜਰ ਗਈ ਸੱਜਣਾ ਵੇ
ਅੱਜ ਹੋਰ ਦਿਹਾੜਾ ਆਊਗਾ
ਥਿੱਤ ਵਾਰ ਬੇਸ਼ੱਕ ਤੂੰ ਮੰਨੇ ਨਾਂ
ਕੋਈ ਨਾਂ ਕੋਈ ਖੁਸ਼ੀ ਮਨਾਊਗਾ
ਜਾਂ ਮੁੱਲਾਂ ਸਿੱਖ ਈਸਾਈ ਕੋਈ
ਜਾਂ ਬੋਧੀ ਨੱਚੂ ਗਾਊਗਾ
ਮਜ੍ਹਬਾ ਦੀਆਂ ਪਈਆਂ ਵੰਡੀਆਂ ਨੂੰ
ਕੋਈ ਤਾਂ ਮੇਟਣਾ ਚਾਊਗਾ
ਜਾਤਾ ਦੇ ਸ਼ੋਰ ਸ਼ਰਾਬੇ ਤੋੰ
ਇਨਸਾਨੀ ਪਦਵੀ ਉੱਚੀ ਹੈ
ਦਰ ਤੇ ਦਰਗਾਹੀ ਬਾਬੁਲ ਦੇ
ਇਨਸਾਨ ਸਲਾਹਿਆ ਜਾਊਗਾ
ਉੱਠ ਉੱਚਾ ਹੋ ਜਾਹ ਨਸਲਾ ਤੋਂ
ਸ਼ੁਭ ਅਮਰਜੀਤ ਸਿੰਆਂ ਕਰਮ ਕਰੀ
ਇਹ ਜਿੰਦਗੀ ਬਾਹਲੀ ਲੰਮੀ ਨਹੀ
ਤੇਰਾ ਕਰਮ ਹੀ ਉਮਰ ਹੰਡਾਊਗਾ