ਕਾਫ-ਕਲਮੇ ਨਾਲ ਮੈਂ ਨ੍ਹਾਤੀ

ਕਾਫ-ਕਲਮੇ ਨਾਲ ਮੈਂ ਨ੍ਹਾਤੀ ਧੋਤੀ,

ਕਲਮੇ ਨਾਲ ਵਿਆਹੀ ਹੂ ।

ਕਲਮੇ ਮੇਰਾ ਪੜ੍ਹਿਆ ਜਨਾਜ਼ਾ,

ਕਲਮੇ ਗੋਰ ਸੁਹਾਈ ਹੂ ।

ਕਲਮੇ ਨਾਲ ਬਹਿਸ਼ਤੀ ਜਾਣਾ,

ਕਲਮਾ ਕਰੇ ਸਫਾਈ ਹੂ ।

ਮੁੜਨ ਮੁਹਾਲ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਸਾਹਿਬ ਆਪ ਬੁਲਾਈ ਹੂ ।

📝 ਸੋਧ ਲਈ ਭੇਜੋ