ਕਲ ਵੀ ਤੇਰੇ ਜ਼ੁਲਮ ਦਾ ਰੌਲਾ ਜਾਂ ਫਿਰ ਮੇਰੇ ਝੱਲ ਦਾ ਸੀ

ਕਲ ਵੀ ਤੇਰੇ ਜ਼ੁਲਮ ਦਾ ਰੌਲਾ ਜਾਂ ਫਿਰ ਮੇਰੇ ਝੱਲ ਦਾ ਸੀ।

ਅੱਜ ਵੀ ਤੇਰੇ ਸ਼ਹਿਰ ਦੇ ਅੰਦਰ ਚਰਚਾ ਏਸੇ ਗੱਲ ਦਾ ਸੀ।

ਜ਼ਾਲਮ ਤੇ ਮਜ਼ਲੂਮ ਦੋਹਾਂ ਵਿੱਚ, ਫ਼ਰਕ ਪਛਾਤਾ ਲੋਕਾਂ ਨੇ,

ਕਹਿਰ ਖ਼ੁਦਾ ਨਾ ਨਿੱਕਾ ਵੱਡਾ, ਫਿਰ ਵੀ ਤੇਰੇ ਵੱਲ ਦਾ ਸੀ।

ਮੁੱਢੋਂ ਲਾ ਜਾਣ ਗਿਆ ਸਾਂ ਤੇਰੀ ਅਥਰੀ ਆਦਤ ਨੂੰ,

ਉੱਠਦੇ ਬਹਿੰਦੇ ਸ਼ਾਮ ਸਵੇਰੇ, ਧੁੜਕੂ ਏਸੇ ਗੱਲ ਦਾ ਸੀ।

ਮਰਦੀ ਵਾਰ ਵੀ ਸੱਸੀ ਮੰਗੇ, ਖ਼ੈਰਾਂ ਪੁੰਨਣ ਯਾਰ ਦੀਆਂ,

ਉਸਨੂੰ ਜੇ ਕੋਈ ਸ਼ਿਕਵਾ ਹੈਸੀ ਤਪਦੇ ਮਾਰੂਥਲ ਦਾ ਸੀ।

ਓਸ ਝਨਾਂ ਕਦ ਡੋਬੀ ਸੋਹਣੀ ਨਿਤ ਜੋ ਮੇਲ ਕਰੇਂਦਾ ਸੀ,

ਆਪਣੇ ਦਿਲ 'ਚੋਂ ਜਿਹੜੀ ਉੱਠੀ, ਦੋਸ਼ ਤੇ ਓਸੇ ਛੱਲ ਦਾ ਸੀ।

📝 ਸੋਧ ਲਈ ਭੇਜੋ