ਕਾਲੇ ਕਨੋਂ ਮੂੰਹ ਕਾਲਾ ਚੰਗਾ

ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ,

ਜੇ ਕੋਈ ਇਸਨੂੰ ਜਾਣੇ ਹੂ ।

ਮੂੰਹ ਕਾਲਾ ਦਿਲ ਅੱਛਾ ਹੋਵੇ,

ਤਾਂ ਦਿਲ ਯਾਰ ਪਛਾਣੇ ਹੂ ।

ਇਹ ਦਿਲ ਯਾਰ ਦੇ ਪਿੱਛੇ ਹੋਵੇ,

ਮਤਾਂ ਯਾਰ ਸਿੰਜਾਣੇ ਹੂ ।

ਸੈ ਆਲਮ ਛੋੜ ਮਸੀਤਾਂ ਨੱਠੇ ਬਾਹੂ,

ਜਦ ਲੱਗੇ ਦਿਲ ਟਿਕਾਣੇ ਹੂ ।

📝 ਸੋਧ ਲਈ ਭੇਜੋ