ਕਲੇਜੇ ਤੀਰ ਵੇਖਣ ਨੂੰ

ਕਲੇਜੇ ਤੀਰ ਵੇਖਣ ਨੂੰ ਤੇ ਸਿਰ ‘ਤੇ ਤਾਜ ਵੇਖਣ ਨੂੰ। 

ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ। 

ਸ਼ੇਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਿਖਾ ਅਪਣਾ,

ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ। 

ਜੇ ਮੁੱਦਾ ਹੱਕ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ,

ਅਸੀਂ ਬੈਠੇ ਨਹੀਂ ਹਾਂ ਸਿਰ ‘ਤੇ ਉੱਡਦੇ ਬਾਜ਼ ਵੇਖਣ ਨੂੰ। 

ਸਜਾ ਕੇ ਰੱਖ ਲੈ ਕੁੜੀਏ ਨੀ ਜਜ਼ਬੇ ਹੀਰਿਆਂ ਵਰਗੇ,

ਸ਼ਰੀਕਾ ਆਊਗਾ ਤੇਰਾ ਸੁਹੰਢਣਾ ਦਾਜ ਵੇਖਣ ਨੂੰ। 

ਮੁਹੱਬਤਾਂ ਵਾਲਿਉ ਉੱ ਠੋ ਹੁਨਰਾਂ ਵਾਲਿਉ ਜਾਗੋ,

ਲੋਕਾਈ ਤਰਸਦੀ ਹੈ ਚਾਨਣਾਂ ਦਾ ਰਾਜ ਵੇਖਣ ਨੂੰ। 

📝 ਸੋਧ ਲਈ ਭੇਜੋ