ਕਾਲੀ ਰਾਤ ਦੀ ਹਰ ਬਾਤ

ਕਾਲੀ ਹੈ ਕਾਲੀ ਰਾਤ ਦੀ ਹਰ ਬਾਤ ਦੋਸਤਾ,

ਲੰਮੀ ਹੈ ਮੇਰੀ ਉਮਰ ਤੋਂ ਇਹ ਰਾਤ ਦੋਸਤਾ,

ਵਰ੍ਹਿਆਂ ਤੋਂ ਨ੍ਹੇਰੇ ਸ਼ਹਿਰ ਨੂੰ ਜਿਸ ਦੀ ਉਡੀਕ ਹੈ,

ਆਵੇਗੀ ਦਿਲ ਨਾ ਛੱਡ ਉਹ ਪ੍ਰਭਾਤ ਦੋਸਤਾ

ਉੱਠ ਵੇਖ ਨ੍ਹੇਰਿਆਂ ਦਾ ਮੁਸਾਫ਼ਿਰ ਕੌਣ ਹੈ,

ਮੰਗਦਾ ਹੈ ਕੌਣ ਨੂਰ ਦੀ ਖ਼ੈਰਾਤ ਦੋਸਤਾ।

ਦੀਵੇ ਮੁਕਾਬਲੇ ਲਈ ਇੱਕਮੁੱਠ ਹੋ ਗਏ,

ਚੰਗੇ ਨਹੀਂ ਨੇ ਰਾਤ ਦੇ ਹਾਲਾਤ ਦੋਸਤਾ।

ਇਸ ਸੋਚ ਨੂੰ ਸੰਭਾਲ ਕੇ ਰੱਖੀਂ ਜੇ ਹੋ ਸਕੇ,

ਹੈ ਮੇਰੀ ਸੋਚ ਸੱਚ ਦੀ ਸੌਗਾਤ ਦੋਸਤਾ।

📝 ਸੋਧ ਲਈ ਭੇਜੋ