ਕੱਲ੍ਹ ਕਰਾਂਗੇ ਗੱਲ ਓਏ  ਸਾਥੀ

ਕੱਲ੍ਹ ਕਰਾਂਗੇ ਗੱਲ ਓਏ  ਸਾਥੀ

ਅੱਜ ਰਹਿਣ ਦੇ ਚੱਲ ਓਏ ਸਾਥੀ,

ਜਿਸ ਦਿਨ ਤੇਰੇ  ਟੱਲ  ਖੜਕਗੇ

ਵੱਜ ਦੇ ਰਹਿਣੇ ਟੱਲ ਓਏ ਸਾਥੀ ,

ਰੋੜ ਕੇ ਲੈ ਜੇ ਕੁੰਨਬਾ ਸਾਰਾ

ਗਰੀਬੀ ਐਸੀ ਛੱਲ ਓਏ ਸਾਥੀ,

ਬਿਪਤਾ ਬੜੀ ਹੀ ਭੈੜੀ ਹੁੰਦੀ

ਲਾ ਲੈਂਦੀ ਹੈ ਖੱਲ ਓਏ ਸਾਥੀ,

ਜੂਨ ਮਹੀਨਾ ਭੁੱਲ ਨਹੀਂ ਹੁੰਦਾ

ਨਾ ਹੀ ਸੀਨੇ ਸੱਲ ਓਏ ਸਾਥੀ,

ਸਾਰੀ ਨਿਗ੍ਹਾ ਤਾਂ ਤੇਰੇ ਵੱਲ ਹੈ

ਥੋੜ੍ਹੀ ਅੱਲ੍ਹਾ ਵੱਲ  ਓਏ ਸਾਥੀ,

ਗਜ਼ਲ ਮੇਰੀ ਦੀ ਬਹਿਰ ਜਹੀ ਹੈ

ਤੇਰੀ  ਖੱਬੀ ਗੱਲ਼ ਓਏ ਸਾਥੀ

📝 ਸੋਧ ਲਈ ਭੇਜੋ