ਕੱਲ੍ਹ ਨੂੰ

ਸਾਡੇ 

ਹੀ ਬੱਚੇ 

ਜਦੋਂ ਸਾਨੂੰ ਕਦੇ

 ਪੁੱਛਿਆ ਕਰਨਗੇ 

ਕਿ ਪਾਪਾ 

ਜਦੋਂ ਪੰਜਾਬ ਦੇ

ਹੀਰਿਆਂ ਵਰਗੇ ਪੁੱਤ ਮਾਰੇ ਗਏ ਸਨ 

ਤਾਂ ਤੁਸੀਂ ਕਿੱਥੇ ਸੀ?

ਧਰਤੀ ਹੇਠਲੇ ਪਾਣੀ ਜ਼ਹਿਰੀ ਹੋਏ

ਚਿੱਟੀਆਂ

ਨਦੀਆਂ ਕਾਲੀਆਂ ਹੋਈਆਂ 

ਤਾਂ ਤੁਹਾਨੂੰ ਕਿਉਂ ਨਾ ਨਜ਼ਰੀਂ ਪਈਆਂ ?

ਤੁਸੀਂ ਕਿੱਥੇ ਛੁਪੇ ਬੈਠੇ ਸੀ 

ਜਦੋਂ ਚਿੜੀਆਂ ਦੀ 

ਚੀਂ ਚੀਂ 

ਮਰ ਗਈ ਸੀ 

ਜਦੋਂ ਮੱਛੀਆਂ ਮਰ ਰਹੀਆਂ ਸਨ 

 ਤਾਂ ਤੁਸੀਂ ਕੀ ਕਰ ਰਹੇ  ਸੀ?

ਜਦੋਂ ਹਾਕਮ ਨੇ ਰੋਸ ਪ੍ਰਦਰਸ਼ਨ ਕਰਦਿਆਂ ਨੂੰ ਮਾਰਿਆ ਕੁੱਟਿਆ 

ਔਰਤਾਂ ਬੇਗੁਨਾਹ ਪੁੱਤਾਂ ਨੂੰ ਫ਼ੜ ਕੇ ਲੈ ਗਿਆ ਸੀ 

ਤਾਂ ਤੁਸੀਂ ਕਿਉਂ ਨਾ ਛੁਡਾਏ ?

ਜਦੋਂ ਵਸਦਿਆਂ ਘਰਾਂ ਨੂੰ ਹੈਂਕੜਬਾਜ਼ ਢਹਿ ਢੇਰੀ ਕਰਦੇ ਸਨ 

ਤਾਂ ਤੁਸੀਂ 

ਕਿਉਂ ਨਾ 

ਮਸ਼ੀਨਾਂ ਦੇ ਮੂੰਹ ਮੋੜੇ

ਦੱਸੋ 

ਮੈਂ ਓਦੋਂ ਕੀ ਜੁਆਬ ਦੇਵਾਂਗਾ?

ਤੁਸੀਂ ਕੀ ਬੋਲੇਗੇ!

📝 ਸੋਧ ਲਈ ਭੇਜੋ