ਖੜਾ ਹਾਂ ਕੱਲਾ ਹੀ, ਬੱਸ ਤੇਰੀਆਂ ਰੱਖਾਂ ਨੇ,

ਕਈ ਮੌਸਮ ਸਿਰ ਤੋਂ ਗੁਜ਼ਰੇ, ਪੱਤਝੜਾਂ ਬਹਾਰਾਂ ਦੇ।

ਇਹ ਜੋ ਮੇਰੇ ਚਹੁੰ ਪਾਸੀਂ, ਹਨ ਭਾਂਤ ਭਾਂਤ ਦੇ ਫੁੱਲ ਖਿੜੇ,

ਮੁੰਹ ਚਿੜਾਈ ਜਾਂਦੇ, ਮੈਨੂੰ ਵਾਂਗ ਗਵਾਰਾਂ ਦੇ।

ਹੌਲੀ ਹੌਲੀ ਟੁੱਟਦਾ ਜਾਂਦਾ,ਦਿਲ ਦਾ ਨਾਤਾ ਇਹਨਾ ਤੋਂ,

ਹੁਣ ਨਹੀ ਆਉਣੇ ਦਿਨ ਉਹੋ, ਬੀਤੇ ਨਾਲ ਜੋ ਯਾਰਾਂ ਦੇ।

ਹਰ ਕੋਈ ਮੈਨੂੰ ਕਹਿੰਦਾ ਹੈ, ਤੂੰ ਘਿਰਿਆ ਵਿੱਚ ਗੁਲਾਬਾਂ ਦੇ,

ਕੌਣ ਜਾਣਦਾ ਦਿਲ ਵਿੱਚ ਕੰਡੇ, ਖੁੱਭਦੇ ਪਏ ਹਜ਼ਾਰਾਂ ਨੇ।

ਜਦ ਤੱਕ ਨਾਲ ਹੈ ਮਾਲੀ ਮੇਰਾ, ਤਦ ਤੱਕ ਧੁੱਪਾਂ ਜਰਲਾਂਗੇ,

ਮੌਸਮ ਚਾਹੇ ਲੱਖ ਬਦਲੇ,ਅਸੀਂ ਜੀਣ ਦਾ ਹੀਲਾ ਕਰਲਾਂਗੇ।

"ਮੰਡੇਰ" ਪੈਸੇ ਤੇ ਜੱਗ ਮਰਦਾ, ਅਸੀਂ ਯਾਰੀ ਉੱਤੇ ਮਰਲਾਂਗੇ,

ਜਦ ਆਇਆ ਉਹ ਦਿਨ ਹਸ਼ਰ ਦਾ, ਤੇਰੇ ਪੈਰਾਂ ਵਿੱਚ ਸਿਰ ਧਰਲਾਂਗੇ॥

📝 ਸੋਧ ਲਈ ਭੇਜੋ