ਸੱਚ

ਮੇਰੀ ਜੀਭ ਜਲ ਰਹੀ ਹੈ ਬੱਲੀਏ

ਲਪ ਕੁ ਝੁਠ ਦਾ ਆਸਰਾ ਦੇ ਦੇ

ਮੈਂ ਤੈਨੂੰ ਪਿਆਰ ਕਰ ਲਵਾਂ

ਚੱਲ, ਅੱਜ ਰਾਤ ਦੀ

ਹਵਾ ਦੀ ਤੇ ਜਿਸਮਾਂ ਦੀ ਮੂੰਹ-ਰਖਾਈ ਹੀ ਸਹੀ

ਕੱਲ੍ਹ ਨੂੰ

ਮੈਂ ਇਸ ਨੂੰ ਦਰਦ ਕਹਿ ਲਵਾਂਗਾ

ਕੱਲ੍ਹ ਨੂੰ

ਤੂੰ ਇਸ ਨੂੰ ਗ਼ਲਤੀ ਆਖ ਲਈਂ…

📝 ਸੋਧ ਲਈ ਭੇਜੋ