ਕਲਮੇ ਨੀਂ ਕਲਮੇ

* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,

ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।

ਦਿਲ ਟੁੱਟਿਆ ਮੇਰਾ ਜਿਵੇਂ, ਪੁੱਤ ਗਵਾਉਣ ਤੋਂ ਬਾਅਦ ਰੋਵੇ ਮਾਂ।

ਕਿਸ ਨੂੰ ਚਿੱਠੀਆਂ ਪਾਵਾਂ ਵੇ, ਮੇਰੇ ਸੁੰਨੇ ਕੋਠੇ 'ਤੇ ਬੋਲੇ ਕਾਂ।

ਸਭ ਕੁਝ ਮੈਂ ਗੁਆ ਬੈਠਾ ਕਾਹਦੀ ਇਹ ਮੌਜ।

* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,

ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।

ਕਾਗਜ਼ਾ ਮਨਾਵਾਂ ਤੈਨੂੰ, ਦਰਦ ਮੈਂ ਆਪਣਾ ਸੁਣਾਵਾਂ ਤੈਨੂੰ।

ਕੀ ਕੀ ਮੈਂ ਦਿਲੇ ਹੰਢਾਇਆਂ, ਰੋ ਰੋ ਕੇ ਸੁਣਾਵਾਂ ਤੈਨੂੰ।

ਸੀਨੇ 'ਤੇ ਲਿਖਾ 'ਲਾ ਮੇਰਾ ਕਿੱਸਾ ਰਿਹਾ ਹਾਂ ਖੋਲ।

* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,

ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।

ਤੇਰੇ ਮੈਂ ਕੱਢਦਾ ਹਾੜੇ, ਦੁੱਖ ਲੱਗੇ ਬੜੇ ਹੀ ਭਾਰੇ।

ਮੌਤ ਜਦ ਬੂਹੇ ਖੜ੍ਹੀ, ਪੁੱਛਣਾ ਨਾ ਕਿਸੇ ਚਾਰੇ ਦੁਆਰੇ।

ਚੱਕ ਲੱਕੜਾਂ 'ਤੇ ਰੱਖ ਦੇਣਾ ਅੱਗ ਨਾਲ ਮਨਾਵਾਂ ਅਫ਼ਸੋਸ।

* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,

ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।

ਸ਼ੈਰੀ ਦਾ ਨਾਮ ਬਣਾ ਦੇ, ਕਿੱਸਾ ਸਾਰੀ ਦੁਨੀਆਂ ਸੁਣਾ ਦੇ।

ਇਸ਼ਕੇ ਦੀ ਅੱਗ ਲੱਗੀ ਜੋ, ਉਸ ਦੇ ਤੂੰ ਕੰਨੀ ਜਾ ਪਾ ਦੇ।

ਉਹਦੇ ਦਿਲ ਨੂੰ ਵੀ ਲੱਗੇ ਥੋੜ੍ਹਾ ਮੇਰੇ ਦਿਲ ਦਾ ਸ਼ੋਰ।

* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,

ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।

📝 ਸੋਧ ਲਈ ਭੇਜੋ