ਕਲਯੁਗੀ ਬਾਬੇ

ਧਰਮ ਕਰਮ ਦੇ ਨਾਂ ਤੇ ਸ਼ਰਮ ਲਾਹੀ,

ਖੌਰੂ ਪਾਇਆ ਕਲਯੁਗੀ ਬਾਬਿਆਂ ਨੇ।

ਕੀ ਦੱਸੀਏ ਕੀ ਕੀ ਕਰਨ ਖੇਡਾਂ,

ਪੁੱਠੇ ਛੇੜ  ਲਏ ਰਾਗ ਖ਼ਰਾਬਿਆਂ ਨੇ

ਬਣ ਭੂਤਨੇ ਕੱਢ ਦੇਣ ਭੂਤ ਚਿੰਬੜੇ,

ਸੂਤੇ ਸਾਹ ਇਨ੍ਹਾਂ ਦੇ ਡਰਾਬਿਆਂ ਨੇ।

ਸਿੱਧੀ ਗੱਲ ਹੈ ਰੱਬ ਦੇ ਨਾਲ ਸਾਡੀ ,

ਬੰਦਾ ਦੱਬਿਆ ਨਿੱਤ ਦੇ ਦਾਬਿਆਂ ਨੇ

ਨਿੱਕੇ ਮੋਟੇ ਉਧਾਲਦੇ ਫ਼ਿਰਨ ਰੰਨਾਂ ,

ਝੁਲਾਏ ਝੰਡੇ ਵੱਡੇ ਨਵਾਬਿਆਂ ਨੇ।

ਠੱਗ ਚੋਰ ਲੁਟੇਰੇ ਵੀ ਖੜ੍ਹੇ  ਵੇਖਣ,

ਕੰਮ ਕੀਤੇ ਜੋ ਬੇਹਿਸਾਬਿਆਂ ਨੇ

ਘੁਣ ਵਾਂਗ ਖੇਤਾਂ ਨੂੰ ਖਾਣ ਡੇਰੇ ,

ਕੈਸਾ ਸੁੱਟਿਆ ਜਾਲ ਹੈ ਬਾਬਿਆਂ ਨੇ

ਖਿੰਡ ਜਾਣੀ ਹੈ ਕਦੇ ਤਾਂ ਵੇਖੀਂ ਸ਼ਮੀ,

ਜੋ ਕੁੱਕੜ  ਖੇਡ੍ਹ ਰਚਾਈ ਹੈ ਬਾਬਿਆਂ ਨੇ

📝 ਸੋਧ ਲਈ ਭੇਜੋ