ਕਮਾਲ ਕਰਦੀ ਏਂ

ਤੂੰ ਵੀ ਸੱਚੀਂ ਕਮਾਲ ਕਰਦੀ ਏਂ

ਹਾਲ ਆਪੇ ਆਪਣਾ ਬੇਹਾਲ ਕਰਦੀ ਏਂ

ਜੋ ਵਰਤ ਕੇ ਤੈਨੂੰ ਛੱਡ ਟੁਰਿਆ

ਤੂੰ ਵੀ ਓਸੇ ਦਾ ਖਿਆਲ ਕਰਦੀ ਏਂ

ਤੂੰ ਵੀ ਸੱਚੀਂ ਕਮਾਲ ਕਰਦੀ ਏਂ.....

ਟੁੱਟ ਕੇ ਜੁੜਨ ਦੀ ਆਦਤ ਹੈ ਤੈਨੂੰ

ਜਾਂ ਕਾਇਮ ਮੁਹੱਬਤੀ ਮਸਾਲ ਕਰਦੀਂ

ਕਦੇ ਆਖੇਂ ਮੈਨੂੰ ਫ਼ਰਕ ਨਹੀਂ ਪੈਂਦਾ

ਤੇ ਕਦੇ ਓਸੇ ਦਾ ਮਲਾਲ ਕਰਦੀ ਏਂ

ਤੂੰ ਵੀ ਸੱਚੀਂ ਕਮਾਲ ਕਰਦੀ ਏਂ.....

📝 ਸੋਧ ਲਈ ਭੇਜੋ