ਕੰਮ ਜ਼ਰੂਰੀ ਪਏ ਬੇ ਮਕਦੂਰੀ

ਕੰਮ ਜ਼ਰੂਰੀ ਪਏ ਬੇ ਮਕਦੂਰੀ, ਇਹ ਆਖਰ ਕੰਮ ਨ ਕੰਮ ਦੇ ।

ਹੀਲੇ ਲਖ ਦੁਨੀਆਂ ਦੇ ਕਰਦੇ, ਸਾਰੀ ਉਮਰ ਗਈ ਵਿਚ ਗ਼ਮ ਦੇ ।

ਹੁਕਮ ਹਕੂਮਤ ਚਾਰ ਦਿਹਾੜੇ, ਇਹ ਦਾਮ ਚਲਾਵਣ ਚੰਮ ਦੇ ।

ਸੰਤਰੇਣ ਤਿਨ੍ਹਾਂ ਹੋਈ ਖਲਾਸੀ, ਜੇੜ੍ਹੇ ਵਾਕਫ ਹੋਏ ਦਮ ਦੇ ।

📝 ਸੋਧ ਲਈ ਭੇਜੋ