ਕਣਕ ਕਿਸਾਨ ਦੀ

ਸੜਕਾਂ ਤੇ 

ਧਰਨੇ ਦੇ ਰਹੇ ਕਿਸਾਨ

ਲਾਠੀਆਂ ਲੈ ਕੇ ਖੜ੍ਹੇ ਸਿਪਾਹੀ  

ਘਰੋਂ ਆਏ ਖਾ ਕੇ ਪਰੌਂਠੇ

ਪਰੌਂਠੇ  ਕਣਕ ਦੇ 

ਕਣਕ ਕਿਸਾਨ ਦੀ  

ਦਫ਼ਤਰਾਂ ਵਿੱਚ ਬੈਠੇ ਅਫ਼ਸਰ 

ਦੇ ਰਹੇ ਕਿਸਾਨ ਵਿਰੋਧੀ ਹੁਕਮ

ਘਰੋਂ ਖਾ ਕੇ ਆਏ 

ਬ੍ਰਾਊਨ  ਬ੍ਰੈੱਡ

ਬ੍ਰੈਂਡ  ਕਣਕ ਦੀ 

ਕਣਕ ਕਿਸਾਨ ਦੀ 

ਸੰਸਦ ਵਿੱਚ ਬੈਠੇ ਨੇਤਾ 

ਕੱਢ ਰਹੇ ਕਿਸਾਨ ਵਿਰੋਧੀ ਕਾਨੂੰਨ 

ਸੰਸਦ ਦੀ ਕੰਟੀਨ ਚੋਂ 

ਸਸਤੇ ਮੁੱਲ ਤੇ ਖਾ ਕੇ ਆਏ ਡੋਸੇ

ਡੋਸੇ ਬਣੇ ਦਾਲ ਤੇ ਚੌਲ ਦੇ 

ਦਾਲ ਤੇ ਚੌਲ  ਕਿਸਾਨ ਦੇ। 

ਖ਼ਬਰਾਂ  ਕਰ ਰਹੇ ਪੱਤਰਕਾਰ

ਘਰੋਂ ਖਾ ਕੇ ਆਏ ਪੂਰੀਆਂ

ਪੂਰੀਆਂ ਆਟੇ ਦੀਆਂ 

ਆਟਾ ਕਣਕ ਦਾ 

ਕਣਕ ਕਿਸਾਨ ਦੀ  

ਟੀਵੀ ਮੂਹਰੇ ਬੈਠੇ 

ਅਸੀਂ ਸੁਣ ਰਹੇ ਤਕਰੀਰਾਂ 

ਖਾ ਕੇ ਬੈਠੇ ਭਠੂਰੇ

ਭਠੂਰੇ ਮੈਦੇ ਦੇ

ਮੈਦਾ ਕਣਕ  ਦਾ 

ਤੇ ਕਣਕ ਕਿਸਾਨ ਦੀ। 

📝 ਸੋਧ ਲਈ ਭੇਜੋ