ਕੰਢੇ 'ਤੇ ਨਿਰਾਸ਼ ਖੜ੍ਹਾ ਹੈ

ਕੰਢੇ 'ਤੇ ਨਿਰਾਸ਼ ਖੜ੍ਹਾ ਹੈ

ਸੂਰਜ ਡੁੱਬਣ ਨੂੰ

ਥੱਕਿਆ ਟੁੱਟਿਆ ਮਜ਼ਦੂਰੀ ਮੰਗਦਾ

ਬੇਘਰਾਂ ਨੂੰ ਘੱਲ ਦਿਓ

ਮੇਰੇ ਲਈ ਆਏ ਤੂਫ਼ਾਨ

ਰਹਿਣ ਦਿਓ ਮੇਰਾ

ਸੁਨਹਿਰੀਆਂ ਰਿਸ਼ਮਾਂ ਵਾਲਾ ਲੈਂਪ

ਬੂਹੇ ਤੇ ਲਟਕਦਾ

ਜ਼ਮੀਨ ਤੋਂ ਜ਼ਮੀਨ ਤੱਕ

ਸਵੇਰ ਦਾ ਟੁਰ ਕੇ ਆਇਆ ਹਾਂ

ਸੁੱਝਿਆਂ ਪੈਰਾਂ ਨਾਲ

ਔਰਤ ਵੀ ਹੈ ਇਕ

ਮੋਰਚੇ ਤੋਂ ਪਰਤੀ

ਜਿਸ ਦਾ ਹੁਸਨ

ਅੱਗ ਦੀ ਲਾਟ ਵਰਗਾ ਹੈ

ਉਸਦਾ ਨਾਮ ਹੈ

ਅੰਗਾਂ 'ਚ ਕੈਦ ਕੀਤੀ ਅਸਮਾਨੀ ਬਿਜਲੀ

ਉਸ ਦੀ ਹਲਕੀ

ਅੱਖਾਂ ਦੀ ਪਲਕ ਝਪਕ

ਵਿਸ਼ਵ ਵਿਆਪੀ ਸੁਆਗਤ

ਬਣ ਜਾਂਦਾ ਹੈ

ਪੁਰਾਣੀਆਂ ਮਿੱਟੀਆਂ ਨੂੰ ਕਹੋ

ਬੋਲਣਾ ਸਿੱਖੋ

ਚੁੱਪ ਬੁੱਲ੍ਹ ਕੀ ਕਰਨਗੇ

ਥੱਕੇ ਗਰੀਬ ਤਾਰੇ

ਕਦ ਤੱਕ ਜਗਣਗੇ

ਪੂਰੀਆਂ ਅੱਖਾਂ ਖੋਲ੍ਹ ਕੇ

ਲੋਕ ਕਦ ਤੱਕ ਤਰਸਦੇ ਰਹਿਣਗੇ

ਸਾਹ ਲੈਣ ਲਈ

📝 ਸੋਧ ਲਈ ਭੇਜੋ