ਕੰਡਿਆਂ ਦੀ ਪ੍ਰਵਾਹ ਕੌਣ ਕਰਦਾ

ਕੰਡਿਆਂ ਦੀ ਪ੍ਰਵਾਹ ਕੌਣ ਕਰਦਾ 

ਜੇ ਗੁਲਾਬ ਦੇ ਫੁੱਲਾਂ ਦੀ 

ਚਾਦਰ ਵਿਛਾਉਣ ਦਾ ਚਾਅ ਚੜ੍ਹਿਆ ਹੋਵੇ ਤਾਂ 

ਮੁਹੱਬਤ ਤੇ

ਜੇ ਯਕੀਨ ਹੋਇਆ ਤਾਂ

ਗੁਲਦਸਤੇ ਲੁਕੋਏ 

ਹੋਏ ਖ਼ੰਜ਼ਰ ਨੂੰ ਕਿਹੜਾ ਪਰਖਦਾ 

ਬੇੜੀ ਤਰਦਿਆਂ 

ਇਸ਼ਕ ਨੂੰ ਵੀ ਨਹੀਂ ਪਤਾ ਲੱਗਦਾ 

ਕਿ ਝਨਾਂ ਕਿੰਨਾ ਕੁ ਡੂੰਘਾ ਹੈ 

 

ਪਲਕਾਂ ਤੇ ਬਿਠਾ ਕੇ ਵੀ

ਖ਼ਬਰ ਨਹੀਂ ਹੁੰਦੀ ਕਈ ਵਾਰ 

ਕਿ ਦਿਲ ਰੱਖੀਆਂ ਧੜਕਣਾਂ 

ਕਿੰਝ ਬੁੱਝੀ ਦੀਆਂ

ਬੂਹੇ ਵੀ ਨਹੀਂ ਪਛਾਣਦੇ ਕਈ ਵਾਰ

ਸ਼ਾਮ ਨੂੰ ਜੇ ਕਰ ਤੁਸੀਂ ਦੇਰ ਨਾਲ 

ਆਪਣੇ ਘਰ ਪਹੁੰਚਦੇ ਹੋ ਤਾਂ 

ਮੀਲ ਪੱਥਰ ਨਹੀਂ ਕਦੇ ਦੇਖੀਦੇ ਰਸਤਿਆਂ ਦੇ 

ਜੇ ਮੋਹ ਦਿਲ ਦੀਆਂ ਪਰਤਾਂ

ਮੰਜ਼ਿਲਾਂ ਦਾ ਹੋਵੇ ਤਾਂ

📝 ਸੋਧ ਲਈ ਭੇਜੋ