ਕਰ ਇਕਰਾਰ ਮੁਹੱਬਤ ਕਰੀਏ

ਕਰ ਇਕਰਾਰ ਮੁਹੱਬਤ ਕਰੀਏ।

ਸੁੱਟ ਤਲਵਾਰ ਮੁਹੱਬਤ ਕਰੀਏ।

ਦੂਜੀ ਵਾਰ ਖਿਆਨਤ ਹੁੰਦੀ,

ਇੱਕੋ ਵਾਰ ਮੁਹੱਬਤ ਕਰੀਏ।

ਅੱਜ ਦੋ ਘੜੀਆਂ, ਫੁਰਸਤ ਹੋਸੀ,

ਅੱਜ ਸਰਕਾਰ ਮੁਹੱਬਤ ਕਰੀਏ।

ਜੰਗ ਮਜ਼੍ਹਬਾਂ ਦੀ ਹੁੰਦੀ ਰਹਿਣੀ,

ਜਾ ਬਾਰ ਮੁਹੱਬਤ ਕਰੀਏ।

ਤਾਜ ਮਹੱਲ ਵੀ ਤੱਕਦਾ ਰਹਿ ਜਾਏ,

ਇੰਝ ਸ਼ਾਹਕਾਰ ਮੁਹੱਬਤ ਕਰੀਏ।

ਧੋਖਾ ਦੇਣਾ ਗੱਲ ਨਹੀਂ ਚੰਗੀ।

ਨਾ ਬੇਕਾਰ ਮੁਹੱਬਤ ਕਰੀਏ।

ਮੁੜ ਕੇ ਜਗ ‘ਤੇ ਕਿਸੇ ਨਹੀਂ ਆਉਣਾ,

ਅਰਸ਼ਦ ਪਿਆਰ ਮੁਹੱਬਤ ਕਰੀਏ।

📝 ਸੋਧ ਲਈ ਭੇਜੋ