ਕਰ ਕਨਾਇਤ ਜਿਨ੍ਹਾਂ ਗੋਸ਼ਾ ਪਕੜਿਆ

ਕਰ ਕਨਾਇਤ ਜਿਨ੍ਹਾਂ ਗੋਸ਼ਾ ਪਕੜਿਆ, ਉਹ ਸਭ ਅਜ਼ਾਬੋਂ ਛੁਟੇ ।

ਦੁਨੀਆਂ ਵਿਚ ਉਹ ਰਹਿਣ ਅਵੇਹੇ, ਜੋ ਨ ਗੰਢੇ ਨ ਤੁਟੇ ।

ਦੌਲਤ ਦੀ ਉਨ੍ਹਾਂ ਕਮੀ ਨ ਕਾਈ, ਉਹਨਾਂ ਖਾਸ ਖਜ਼ਾਨੇ ਲੁਟੇ ।

ਸੰਤਰੇਣ ਜਿਨ੍ਹਾਂ ਸਾਈਂ ਦੀ ਦੌਲਤ, ਉਹ ਮੂਲ ਨ ਕਦੇ ਨਿਖੁਟੇ ।

📝 ਸੋਧ ਲਈ ਭੇਜੋ