ਕਰ ਮੁਹੱਬਤ ਮੁੱਕਰ ਜਾ

ਕਰ ਮੁਹੱਬਤ ਮੁੱਕਰ ਜਾ ।

ਸੱਜਣ ਬਣਕੇ ਰੂਪ ਵਿਖਾ ।

ਕੌਲ ਕਰਾਰ ਤੂੰ ਆਪੇ ਕਰਕੇ ।

ਆਪੇਂ ਮਿੱਟੀ ਵਿੱਚ ਮਿਲਾ ।

ਲਾ ਨਿਭਾਉਣੀ ਆਈ ਨਾ ਜੇ ।

ਬਦਨਾਮੀ ਸਾਡੇ ਛਿੱਟੇ ਪਾ ।

ਨਿੰਦਿਆ ਸਾਡੀ ਕਰਕੇ ਤੂੰ ।

ਯਾਰਾ ਫ਼ਿਤਰਤ ਤਾਂ ਵਿਖਾ ।

ਕਤਲ ਮੁਹੱਬਤ ਦਾ ਕਰਕੇ ।

ਇਨਸਾਫ਼ ਲਈ ਸਰਪੰਚ ਕਹਾ ।

ਪੰਚਾਇਤੀਂ ਇੱਜ਼ਤਦਾਰ ਕਹਾਉਣੈਂ

ਨਾਲ 'ਸਰਬ' ਜ਼ਰਾ ਅੱਖ ਮਿਲਾ ।

ਰੱਬ ਦੀ ਤੱਕੜੀ ਤੁਲਣ ਨਾ ਚੜ੍ਹਜੀਂ ।

ਓਥੇ ਇਸਨੂੰ ਕਹਿਣ ਦਗਾ ।

ਇਸ ਲਈ ਪਾਕਿ ਪਵਿੱਤਰ ਰੂਹਾਂ ਨੂੰ  ।

ਸੱਜਣ ਬਣਕੇ ਨਾ ਭਰਮਾ ।

📝 ਸੋਧ ਲਈ ਭੇਜੋ