ਕਾਰੇ ਤੇਰੀ ਨਜ਼ਰ ਦੇ ਵੇਖੇ ਨੇ

ਕਾਰੇ ਤੇਰੀ ਨਜ਼ਰ ਦੇ ਵੇਖੇ ਨੇ।

ਜ਼ਖ਼ਮ ਸਜਰੇ ਜਿਗਰ ਦੇ ਵੇਖੇ ਨੇ।

ਉੱਠ ਕੇ ਆਏ ਜੋ ਤੇਰੀ ਮਹਿਫਿਲ ʼਚੋਂ,

ਤੌਬਾ ਤੌਬਾ ਕਰਦੇ ਵੇਖੇ ਨੇ।

ਕਿੰਨੇ ਤੂਫਾਨ ਰੋਕ ਰੱਖੇ ਨੇ,

ਹੌਸਲੇ ਚਸ਼ਮ-ਏ-ਤਰ ਦੇ ਵੇਖੇ ਨੇ?

ਦੇਣ ਵਾਲੇ ਡਰਾਵੇ ਦੌਲਤ ਦੇ,

ਅਪਣੇ ਸਾਏ ਤੋਂ ਡਰਦੇ ਵੇਖੇ ਨੇ।

ਇਹ ਵਤੀਰਾ ਮਾਲਦਾਰਾਂ ਦਾ,

ਕੌਡੀ ਕੌਡੀ ʼਤੇ ਮਰਦੇ ਵੇਖੇ ਨੇ।

ਤੇਰੇ ਨੈਣਾਂ ਦੇ ਜਾਮ ਵਿਚ ʼਸਾਕੀʼ,

ਡੁਬਦੇ ਹਾਸੇ ਵੀ ਤਰਦੇ ਵੇਖੇ ਨੇ।

📝 ਸੋਧ ਲਈ ਭੇਜੋ