ਕਰਕੇ ਅੱਜ ਵੀ ਕਾਰੇ ਸ਼ਾਰੇ

ਕਰਕੇ ਅੱਜ ਵੀ ਕਾਰੇ ਸ਼ਾਰੇ

ਲੱਗਦੇ ਪਏ ਨੇ ਲਾਰੇ ਸ਼ਾਰੇ

ਅੱਜ ਸੋਚ ਲੈ ਕੱਲ ਨੂੰ ਸਾਥੋਂ

ਟੁੱਟਣੇ ਨਈਂਓ ਤਾਰੇ ਸ਼ਾਰੇ

ਮਤਲਬ ਮਿੱਠੇ ਕਰ ਦਿੰਦਾ

ਕੂੜੇ ਕਾੜੇ ਖਾਰੇ ਸ਼ਾਰੇ

ਲੰਘ ਗਏ ਵੇਲ਼ੇ ਤੈਨੂੰ ਤੱਕ ਕੇ

ਫਿਰਦੇ ਸੀ ਜਦ ਆਰੇ ਸ਼ਾਰੇ

ਕਿੱਥੇ ਗਈਆਂ ਸੁਰਮ ਸਲਾਈਆਂ

ਕਿੱਧਰ ਗਏ ਅੱਜ ਖਾਰੇ ਸ਼ਾਰੇ

ਕਿੰਜ ਮਹਿਲਾਂ ਦੇ ਪਿੰਜਰੇ ਖਾ ਗਏ

ਆਲ਼ੇ ਖੱਡੇ ਹਾਰੇ ਸ਼ਾਰੇ

ਦਿਲ ਖੜੀਜਣ ਮਗਰੋਂ ‘ਸੰਧੂ’

ਕੰਮ ਨਈਂ ਆਉਂਦੇ ਦਾਰੇ ਸ਼ਾਰੇ

📝 ਸੋਧ ਲਈ ਭੇਜੋ