ਸਿਰ ਤੇ ਚੁੱਕ ਕਰਮਾਂ ਦਾ ਭਾਰ, ਬੱਸ ਦਿਨ ਰਹੇ ਹਾਂ ਗੁਜ਼ਾਰ।
ਭੋਲੇ ਭਾਲੇ ਬਚਪਨ ਵਾਲੇ, ਦਿਨ ਅਸੀਂ ਵਰਤ ਲਏ,
ਖ਼ਰਚ ਲਿਆ ਮੈਂ, ਆਪਣੇ ਹਿੱਸੇ ਦਾ ਪਿਆਰ ।
ਕੁਮਲਾਇਆ ਹੀ ਰਿਹਾ, ਮੇਰੀ ਸੋਚ ਦਾ ਪੌਦਾ,
ਭਾਵੇਂ ਕਈ ਵਾਰ ਆਈ, ਇਸ ਬਗੀਚੇ ਚ ਬਹਾਰ।
ਤੂੰ ਤਾਂ ਮੈਨੂੰ ਆਪਣੇ, ਹਮਦਰਦ ਜਿਹਾ ਜਾਪਦੈਂ,
ਐ ਜ਼ਾਲਿਮ ਤੂੰ ਵੀ ਅੱਜ ਮੇਹਣੇ ਰਿਹੈਂ ਮਾਰ!
ਨਾ ਕੋਈ ਖੁਸ਼ੀ ਜਿੱਤ ਦੀ, ਨਾ ਕੋਈ ਗਮ ਕਿ ਜਾਣਾ ਹਾਰ।
ਛੱਡ ਕੇ ਸਾਰੇ ਦੋਸਤ ਯਾਰ, ਕਰਮਾਂ ਦੇ ਇਹ ਕਰਜ਼ ਉਤਾਰ,
ਦੂਰ ਕਿਤੇ ਓਸ ਚੰਨ ਤੋ ਪਾਰ, "ਮੰਡੇਰ" ਨੇ ਜਾਣਾ ਉਡਾਰੀ ਮਾਰ ॥