ਕਾਸ਼! ਤੂੰ ਤੇ ਮੈਂ ਕਿਤਾਬ ਹੁੰਦੇ

ਕਾਸ਼! ਤੂੰ ਤੇ ਮੈਂ ਕਿਤਾਬ ਹੁੰਦੇ,

 ਉਹਦੇ ਵਰਕੇ ਨਹੀਂ ਸਫ਼ੇ ਹੁੰਦੇ।

 ਕੁਝ ਅੱਖਰ ਉੱਤੇ ਉੱਕਰ ਜਾਂਦੇ,

 ਸਾਡੇ ਹੋ ਉੱਤੇ ਛਪ ਬਹਿੰਦੇ।

 ਜਿੰਨਾ ਮਰਜ਼ੀ ਕੋਈ ਪਲਟਦਾ,

 ਇੱਕ ਦੂਜੇ ਨਾ ਜੁਦਾ ਹੁੰਦੇ।

 ਕਿਸੇ ਰੁੱਖ ਤਣੇ ਜਾਏ ਹੁੰਦੇ,

 ਤੇ ਕਾਗਜ ਬਣ ਛਾਏ ਹੁੰਦੇ।

 ਕਵੀ ਕਵਿਤਾ ਲਿਖ ਸਾਨੂੰ ਜੋੜਦਾ,

 ਹਰ ਗੱਲ ਨੂੰ ਵੱਲ ਨਾਲ਼ ਮੋੜਦਾ।

 ਕੋਈ ਆਸ਼ਕ ਜਦ ਸਾਨੂੰ ਪੜ੍ਹਦਾ,

 ਫੁੱਲ ਗੁਲਾਬ ਦਾ ਵਿੱਚ ਧਰਦਾ।

 ਦੁੱਧ-ਚਿੱਟੇ ਕੱਠੇ ਰਹਿ ਜਿਉਂਦੇ,

 ਬਣ ਖ਼ਾਕੀ ਬੁੱਢੇ ਹੋ ਜਾਂਦੇ।

 ਜਿਹੜੇ ਪੜ੍ਹਦੇ ਉਹ ਕਦਰ ਕਰਦੇ,

 ਬੇਕਦਰਾਂ ਨਾ ਨਜ਼ਰ ਚੜ੍ਹਦੇ।

 ਸਰਬ ਕਿਤਾਬ ਜਦ ਖੋਲ੍ਹਦੀ,

 ਮੂੰਹੋਂ ਸਤਿ ਕਰਤਾਰ ਬੋਲਦੀ

 ਹੋ ਓਸ ’ਤੋਂ ਫਿਰ ਫ਼ਿਦਾ ਜਾਂਦੇ।

 ਕਾਸ਼! ਤੂੰ ਤੇ ਮੈਂ ਕਿਤਾਬ ਹੁੰਦੇ,

 ਉਹਦੇ ਵਰਕੇ ਨਹੀਂ ਸਫ਼ੇ ਹੁੰਦੇ।

📝 ਸੋਧ ਲਈ ਭੇਜੋ