ਲੋਕੀਂ ਵੇਖ ਘਟਾਵਾਂ ਨੂੰ ਜਾਮ ਪੀਂਦੇ,
ਪੀਏ ਅਸੀਂ ਤਾਂ ਬਦਲੀਆਂ ਘਿਰਦੀਆਂ ਨੇ ।
ਬਿਨਾਂ ਸੋਚਿਆਂ ਸਮਝਿਆਂ ਮਰੀ ਜਾਣਾ,
ਇਹ ਤਾਂ ਵਾਦੀਆਂ ਇਸ਼ਕ ਨੂੰ ਚਿਰਦੀਆਂ ਨੇ ।
ਏਧਰ ਸਾਹ ਵੀ ਲੈਣਾ ਦੁਸ਼ਵਾਰ ਹੋਇਆ,
ਓਧਰ ਪੌਣਾਂ ਗਵਾਂਢ ਵਿਚ ਫਿਰਦੀਆਂ ਨੇ ।
ਜਦੋਂ ਖਾਣ ਲਈ ਹੋਰ ਨਾ ਕੱਖ ਜੁੜਿਆ,
ਕਸਮਾਂ ਖਾਧੀਆਂ ਮੈਂਡੜੇ ਸਿਰ ਦੀਆਂ ਨੇ ।