ਅਪਣੇ ਵੱਲੋਂ ਕਸਰਾਂ ਕੱਢੀ ਜਾਂਦੇ ਨੇ।
ਅਮਨ ਚੈਨ ਦੇ ਫਾਹੇ ਵੱਢੀ ਜਾਂਦੇ ਨੇ।
ਪਰਜਾ ਭੁੱਖੀ ਮਰਦੀ ਰੋਟੀ ਜੁੜਦੀ ਨਾ,
ਲੀਡਰ ਨਿੱਤ ਮਿਜਾਇਲਾਂ ਛੱਡੀ ਜਾਂਦੇ ਨੇ।
ਭੈਣ ਭਰਾਵਾਂ ਵੰਡੀ ਭੋਂ ਕਚਿਹਰੀ ਜਾ,
ਇੱਜਤ ਬੱਗੀ ਬੱਗੀ ਵੱਢੀ ਜਾਂਦੇ ਨੇ।
ਕੀੜਿਆਂ ਵਾਂਗੂੰ ਭਾਉਂਦੇ ਰਹਿੰਦੇ ਧਰਤੀ 'ਤੇ,
ਮਾਂ ਭੂਮੀ ਪੰਜਾਬੀ ਛੱਡੀ ਜਾਂਦੇ ਨੇ।
ਦਾਨਸ਼ਮੰਦਾਂ ਦੇ ਨੇੜੇ ਹੋ ਵੇਖ ਲਿਆ,
ਅਕਲਾਂ ਵਾਲੇ ਗੱਡੇ ਲੱਦੀ ਜਾਂਦੇ ਨੇ।
ਕੱਚਾ ਲਿਖ ਹਰਵਿੰਦਰ ਜੀ, ਮਾਂ ਬੋਲੀ ਦਾ
ਕਾਹਤੋਂ ਰੋਜ਼ ਦਿਵਾਲਾ ਕੱਢੀ ਜਾਂਦੇ ਨੇ।