ਇਹ ਤਾਂ ਦੱਸੋ ਕਸੂਰ ਕੀ ਹੋਇਆ।
ਹੋ ਗਏ ਮੈਥੋਂ ਦੂਰ ਕੀ ਹੋਇਆ।
ਆਦਮੀ ਉਹ ਤਾਂ ਇਕ ਪੱਥਰ ਸੀ,
ਹੋ ਗਿਆ ਚੂਰ-ਚੂਰ ਕੀ ਹੋਇਆ।
ਹਰ ਤਰਫ਼ ਹੈ ਹਨੇਰ ਸਾਈਂ ਦਾ,
ਚੰਨ ਸੂਰਜ ਦਾ ਨੂਰ ਕੀ ਹੋਇਆ।
ਤਿੜਕਿਆ ਸ਼ੀਸ਼ਾ ਵੇਖ ਸਹਿਮ ਗਿਆਂ,
ਇਸ ਦਾ ਐਡਾ ਗ਼ਰੂਰ ਕੀ ਹੋਇਆ।
ਬੇਰੁਖੀ ਦੀ ਵਜ੍ਹਾ ਵੀ ਕੁਝ ਦੱਸੋ,
ਮੈਨੂੰ ਦੱਸੋ ਹੁਜ਼ੂਰ ਕੀ ਹੋਇਆ।