ਕੌਣ ਕਹਿੰਦਾ ਕਿ

ਕੌਣ ਕਹਿੰਦਾ ਕਿ ਧੀਆਂ ਘਰ ਦੀਆਂ ਨੀਹਾਂ ਨਈ

ਜੋ ਲਵਾਉਣ ਕੰਧਾਂ ਤੇ ਕੱਚ ਉਹਦਾ ਕੀ ਕਰੀਏ?

ਕੌਣ ਕਹਿੰਦਾ ਨਈ ਦੇਣਾ ਹੱਕ ਬਰਾਬਰ ਦਾ

ਜੋ ਫਿਰਨ ਲਕੌਦੀਆਂ ਸੱਚ ਉਹਦਾ ਕੀ ਕਰੀਏ?

ਕੌਣ ਕਹਿੰਦਾ ਕਿ ਕੁੱਖ ਵਿੱਚ ਮਾਰੋ ਧੀਆਂ ਨੂੰ

ਜੋ ਹੀਰ ਬਣਦੀਆਂ ਜੱਚ ਉਹਦਾ ਕੀ ਕਰੀਏ?

ਕੌਣ ਕਹਿੰਦਾ ਭਰੀਆਂ ਨਾਲ ਚਲਿੱਤਰਾਂ ਦੇ

ਜੋ ਚਾਲ ਖੇਡਦੀਆਂ ਬੱਚ ਉਹਦਾ ਕੀ ਕਰੀਏ?

ਕੌਣ ਕਹਿੰਦਾ ਕਿ ਔਰਤ ਮੁੱਢ ਲੜਾਈ ਦੀ

ਜੋ ਕਹਿਣ ਸਿਵੇ ਨੂੰ ਮੱਚ ਉਹਦਾ ਕੀ ਕਰੀਏ?

ਕੌਣ ਕਹਿੰਦਾ ‘ਸੱਤਿਆ’ ਜੱਗ ਦੀ ਜੰਨਣੀ ਨਈ

ਜੋ ਅਲ਼ਫ ਰਹੀਆਂ ਨੇ ਨੱਚ ਉਹਦਾ ਕੀ ਕਰੀਏ?

📝 ਸੋਧ ਲਈ ਭੇਜੋ