ਕਉਣ ਕਿਸੇ ਨਾਲ ਰੁੱਸੇ

ਕਉਣ ਕਿਸੇ ਨਾਲ ਰੁੱਸੇ ।ਰਹਾਉ।

ਜਿਹ ਵੱਲ ਵੰਜਾਂ ਮਉਤ ਤਿਤੇ ਵੱਲ,

ਜੀਵਣ ਕੋਈ ਦੱਸੇ ।1।

ਸਰ ਪਰਿ ਲੱਦਣਾ ਏਸ ਜਹਾਨੋਂ,

ਰਹਿਣਾ ਨਾਹੀਂ ਕਿੱਸੇ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਮਉਤ ਵਟੇਂਦੜੀ ਰੱਸੇ ।3।

 

📝 ਸੋਧ ਲਈ ਭੇਜੋ