ਕੌਣ ਨੇ ਇਹ ?

ਕਿੱਥੋਂ ਆਏ ਨੇ

ਮੌਤ ਦੇ ਵਣਜਾਰੇ

 

ਬਾਜ਼ਾਰਾਂ, ਗੱਡੀਆਂ, ਸੜਕਾਂ ਤੇ

ਬੰਬ ਧਰਦੇ

ਵਿਸਫੋਟ ਕਰਦੇ

ਕੌਣ ਨੇ ਇਹ ?

 

ਕੌਣ ਨੇ ਇਹ ?

ਮਾਸੂਮ ਬੱਚਿਆਂ ਦੇ ਪਰਖਚੇ ਉਡਾਉਂਦੇ

ਸੁਹਾਗਣਾਂ ਦੇ ਸੁਹਾਗ ਲੁੱਟਦੇ

ਰੱਖੜੀਆਂ ਨੂੰ ਕਤਲ ਕਰਦੇ

ਅੱਧ ਵਿਚਕਾਰੋਂ ਡੰਗੋਰੀਆਂ ਤੋੜਦੇ

ਕੌਣ ਨੇ ਇਹ ?

 

ਕੌਣ ਨੇ ਇਹ ?

ਚਲਦੇ ਜੀਵਨ ’ਚ ਰੋੜਾ ਅਟਕਾਉਂਦੇ

ਸ਼ਹਿਰਾਂ ਨੂੰ ਬੰਦ ਕਰਦੇ

ਕਰਫਿਊ ਲਾਉਂਦੇ

ਮਾਸੂਮਾਂ ਦੀਆਂ ਅੱਖਾਂ ਦੇ ਵਿੱਚ

ਦਹਿਸ਼ਤ ਭਰਦੇ

ਕੌਣ ਨੇ ਇਹ ?

 

ਕਿਥੋਂ ਆਏ ਨੇ

ਮੌਤ ਦੇ ਵਣਜਾਰੇ

📝 ਸੋਧ ਲਈ ਭੇਜੋ