ਦੁਖ ਜੌਹਰ ਉਘਾੜਦਾ ਆਦਮੀ ਦੇ, 

ਸੁਖ ਐਸ਼ ਵਿਚ ਡੋਬ ਕੇ ਮਾਰਦਾ ਏ। 

ਕੋਈ ਹਾਰਦਾ ਨਹੀਂ ਮੈਦਾਨ ਅੰਦਰ, 

ਓਹੀਉ ਹਾਰਦਾ ਦਿਲੋਂ ਜੋ ਹਾਰਦਾ ਏ। 

ਰਾਂਝਾ ਇਸ਼ਕ ਵਿਚ ਮਝੀਆਂ ਚਾਰਦਾ ਸੀ, 

‘ਆਸ਼ਕ' ਅੱਜ ਦਾ, ਆਦਮੀ ਚਾਰਦਾ ਏ। 

ਕਿਉਂਕਿ ਕਵੀ ਨੂੰ ਹੋਰ ਨਹੀਂ ਕੰਮ ਕੋਈ, 

ਬੈਠਾ ਧਰਤ ਦੀ ਜ਼ੁਲਫ ਸਵਾਰਦਾ ਏ।

📝 ਸੋਧ ਲਈ ਭੇਜੋ