ਕਵਿਤਾ ਦੇ ਹਾਣਦੀ

ਜੇ ਮੈਂ ਚਿਰਾਂ ਬਾਅਦ ਵੀ ਮਿਲਾਂ ਉਸਨੂੰ

ਉਹ ਤਾਂ ਵੀ  ਮੈਨੂੰ  ਪਛਾਣਦੀ  ਹੋਵੇ

ਮਨ ਰੰਗਿਆ ਜਾਵੇ ਦੀਦ ਉਹਦੀ ਵਿੱਚ

ਮੇਰੇ ਮੁੱਖ ਤੇ  ਅੰਤਾਂ ਦੀ ਰਵਾਨਗੀ ਹੋਵੇ

ਮੇਰੇ ਵਾਂਗੂ ਅੱਖਰਾਂ ਨਾਲ ਸਾਂਝ ਵੀ ਪਾ ਰੱਖੇ

ਕਾਗਜ਼ ਤੇ ਕਲਮ ਚਲਾਉਣਾ ਜਾਣਦੀ ਹੋਵੇ

ਹਰ  ਇੱਕ  ਗੱਲ  ਕਬੂਲ   ਹੈ  ਉਸਦੀ  ਮੈਨੂੰ

ਮੈਂ ਚਾਹੁੰਦਾ ਹਾਂ ਉਹ "ਕਵਿਤਾ ਦੇ ਹਾਣਦੀ" ਹੋਵੇ

ਕਲਮ ਸਿਆਹੀ ਵਰਗਾ ਸਾਥ  ਹੋਵੇ ਸਾਡਾ

ਹੱਸਦੀ ਹੋਈ ਜ਼ਿੰਦਗੀ ਦੇ ਰੰਗ ਮਾਣਦੀ ਹੋਵੇ

📝 ਸੋਧ ਲਈ ਭੇਜੋ