ਕਵਿਤਾ ਧੁਰ ਤੋਂ ਆਉਂਦੀ ਏ

ਇੱਕ ਦਿਨ ਦਾ ਦੱਸਾਂ ਵਾਕਿਆ ।

ਮੇਰੇ ਮਨ ਨੂੰ  ਆਈ ਭਾਖਿਆ ।

ਕਵਿਤਾ ਲਿਖਤੀ ਤੇ ਜਾਪਿਆ ।

ਕਿ ਕਵਿਤਾ ਧੁਰ ਤੋਂ ਆਉਂਦੀ ਏ ।

ਜਦੋਂ ਕੋਈ ਗੱਲ ਕਵੀ ਦੇ  ।

ਮਨ ਨੂੰ  ਭਾਉਂਦੀ ਏ ।

ਉਹਦੇ ਸੁਫ਼ਨੇ ਜਗਾਉਂਦੀ ਏ ।

ਜਾਂ ਪਿਆਰੇ ਦੀ ਯਾਦ  ।

ਉਹਨੂੰ ਤੜਫਾਉਂਦੀ ਏ ।

ਕੋਈ ਅਣਹੋਣੀ ਉਹਦੇ ਦਿਲ  ।

ਤਾਈਂ ਝੰਜੋੜ ਵਿਖਾਉਂਦੀ ਏ ।

ਉਹਦਾ ਫੁਰਨਾ ਜਗਾਉਂਦੀ ਏ ।

ਉਹਦਾ ਤਨ ਮਨ ਹਿਲਾਉਂਦੀ ਏ ।

ਗੱਲ ਉਹਦੇ ਮਨ ਨੂੰ  ਭਾਉਂਦੀ ਏ ।

ਉਹ ਭੱਜ ਕੇ ਕਾਗਜ਼ ਲੱਭਦਾ ਏ ।

ਕਾਨੇ ਨਾਲ ਕਲਮ ਘੜਦਾ ਏ ।

ਸਿਆਹੀ ਬੋਤਲ ਭਰਦਾ ਏ ।

ਫਿਰ ਲਫਜ਼ਾਂ ਨੂੰ  ਲੱਭਦਾ ਏ ।

ਲਫਜ਼ ਨਾਲ ਲਫਜ਼ ਜੜਦਾ ਏ ।

ਗੱਲ ਉਹਦੇ ਮਨ ਭਾਉਂਦੀ ਏ ।

ਕੌਣ ਲਿਖਾ ਗਿਆ ਉਸ ਤੋਂ ।

ਇਹ ਗੱਲ ਉਹਦੇ ਸਮਝ ਨਾ ਆਉਂਦੀ ਏ ।

ਕਿ ਉਹ ਕਿਹੜੀ ਸ਼ਕਤੀ ਹੈ ।

ਜੋ ਉਸ ਤੋਂ ਲਿਖਵਾਉਂਦੀ ਏ ।

ਸਰਬ ਨੂੰ  ਲਿਖਦੇ ਜਾਪਦਾ ।

ਕਿ ਕਵਿਤਾ ਧੁਰ ਤੋਂ ਆਉਂਦੀ ਏ ।

ਕਵਿਤਾ ਨਾਨਕ ਸਾਹਿਬ ਦੇ  ।

ਨਾਮ ਨਾਲ ਜਿਉਂਦੀ ਏ ।

ਤੇ ਜਪੁ ਜੀ ਸਾਹਿਬ ਦੀ ਬਾਣੀ ਰਚਾ ।

ਬ੍ਰਹਿਮੰਡ ਦੇ ਦਰਸ਼ਨ ਕਰਵਾਉਂਦੀ ਏ ।

ਜੋ ਕਵਿਤਾ ਧੁਰ ਤੋਂ ਆਉਂਦੀ ਏ ।

ਇਹ ਕਵਿਤਾ ਧੁਰ ਤੋਂ ਆਉਂਦੀ ਏ ।

📝 ਸੋਧ ਲਈ ਭੇਜੋ