ਕਵਿਤਾ ਜਨਨੀ ਕਵੀ ਦੀ

ਕਦੇ ਹਕੀਕਤ ਵਿਚ

ਕਦੇ ਖਿਆਲਾਂ ਵਿਚ

ਕਦੇ ਬੁਝਾਰਤਾਂ ਵਿਚ

ਤੇ ਕਦੇ ਸਵਾਲਾਂ ਵਿਚ

ਕਵਿਤਾ ਜਨਨੀ ਕਵੀ ਦੀ

ਕੁਝ ਦੁੱਖ ਕਹੇ

ਕੁਝ ਜ਼ਜਬਾਤ ਕਹੇ

ਕੁਝ ਆਮ ਕਹੇ

ਕੁਝ ਖਾਸ ਕਹੇ

ਕਵਿਤਾ ਜਨਨੀ ਕਵੀ ਦੀ

ਸੰਦੇਸ਼ ਭਰੀ

ਉਪਦੇਸ਼ ਭਰੀ

ਕਿਤੇ ਸੋਚ ਕਵੀ ਦੀ

ਡਰੀ ਡਰੀ

ਕਵਿਤਾ ਜਨਨੀ ਕਵੀ ਦੀ

ਕਿਤੇ ਖ਼ਾਬਾਂ ਵਿਚ

ਕਿਤੇ ਖਿਆਲਾਂ ਵਿਚ

ਖ਼ਲਕ ਦੇ ਸਵਾਲਾਂ ਵਿਚ

ਰਾਜਨੀਤੀ ਦੀਆਂ ਚਾਲਾਂ ਵਿਚ

ਕਵਿਤਾ ਜਨਨੀ ਕਵੀ ਦੀ

ਕਿਤੇ ਸੱਚ ਬੋਲੇ

ਕਿਤੇ ਝੂੱਠ ਬੋਲੇ

ਕਿਤੇ ਇਸ਼ਕ ਤੋਲੇ

ਕਿਤੇ ਭੇਦ ਖੋਲ੍ਹੇ

ਕਵਿਤਾ ਜਨਨੀ ਕਵੀ ਦੀ

ਕੁਝ ਹੱਡ ਬੀਤੀ

ਕੁਝ ਜੱਗ ਬੀਤੀ

ਕਿਤੇ ਗੰਢ ਸੀਤੀ

ਕਿਤੇ ਸੋਚ ਕੀਤੀ

ਕਵਿਤਾ ਜਨਨੀ ਕਵੀ ਦੀ

ਕਿਤੇ ਇਸ਼ਕ ਤੇ ਕਿਤੇ ਪਿਆਰ

ਕਿਤੇ ਜਿੱਤ ਤੇ ਕਿਤੇ ਹਾਰ

ਕਿਤੇ ਹੁਸਨ ਤੇ ਕਿਤੇ ਬਹਾਰ

ਕਿਤੇ ਵਕਤ ਦੀ ਭੈੜੀ ਮਾਰ

ਕਵਿਤਾ ਜਨਨੀ ਕਵੀ ਦੀ

ਕੁਝ ਚੰਗੀ ਜਿਹੀ

ਕੁਝ ਮੰਦੀ ਜਿਹੀ

ਕੁਝ ਕੁਝ ਔਖੀ ਜਿਹੀ

ਕੁਝ ਕੁਝ ਸੌਖੀ ਜਿਹੀ

ਕਵਿਤਾ ਜਨਨੀ ਕਵੀ ਦੀ

ਜੇ ਲਿਖੋ ਤਾਂ ਕਵਿਤਾ ਬਣਦੀ

ਨਾ ਲਿਖੋ ਤਾਂ ਸੋਚ ਮਨ ਦੀ

📝 ਸੋਧ ਲਈ ਭੇਜੋ