ਕਵਿਤਾ ਪੜ੍ਹੀ ਤੇ ਜਾਣੀ

ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ।

ਕਵਿਤਾ ਪੜ੍ਹੀ ਤੇ ਸਰਬ ਜਾਣੀ ।

ਕਿ ਉਸਦੀ ਲੀਲਾ ਨਿਆਰੀ ਏ ।

ਕਵਿਤਾ ਤਾਂ ਬਹਾਨਾ ਏਂ ਨਾਨਕ ਸਾਹਿਬ ।

ਅਸਲ ਵਿੱਚ ਤੇਰੇ ਸੇਵਕਾਂ ਦੀ,

ਤੈਨੂੰ ਮਿਲਣ ਦੀ ਤਿਆਰੀ ਏ ।

ਕਵਿਤਾ ਧੁਰ ਅੰਦਰ ਤੋਂ ਨਿਕਲ ਕੇ,

ਧੁਰ ਅੰਦਰ ਜਾ ਵੜਦੀ ਏ ।

ਜਦੋਂ ਲਫਜ਼ ਰਵਾਨੀ ਫੜ੍ਹ ਲੈਂਦੇ,

ਫਿਰ ਕਿੱਥੇ ਖੜ੍ਹਦੀ ਏ ।

ਇਹ ਨਿਤਨੇਮ ਦੇ ਵਰਗੀ ਏ ।

ਮਾਂ ਜਿਹੀ ਨਿਮਰਤਾ ਦੀ ਸੂਰਤ ਨੂੰ ,

ਤਾਂ ਲੁਕਾਈ ਪੜ੍ਹਦੀ ਏ ।

ਫਿਰ ਲੰਗਰ ਲੱਗਦੇ ਨੇ ।

ਸਫੇ ਤੋਂ ਵਰਕੇ ਤੱਕ, ਨਾਲ ਆ ਖੜ੍ਹਦੇ ਨੇ

ਅਦਬ ਸਤਿਕਾਰ ਨਾਲ ਸਾਰੇ

ਅੱਖਰਾਂ ਦੀ ਸੇਵਾ ਕਰਦੇ ਨੇ ।

ਹਰ ਪੰਗਤੀ ਵਿੱਚੋਂ ਇਹ ਕਵਿਤਾ,

ਨਾਨਕ ਸਾਹਿਬ ਦੇ, ਦਰਸ਼ਨ ਕਰਵਾਉਂਦੀ ਏ ।

ਉਹਦੀ ਮੇਹਰ ਹੋ ਜਾਵੇ 'ਸਰਬ' 'ਤੇ ਜਦ

ਹੱਸ ਸਟੇਜ ਤੇ ਖੜ੍ਹ ਜਾਂਦੀ, ਤੇ ਕਵਿਤਾ ਗਾਉਂਦੀ ਏ ।

ਜਦ ਕਵਿਤਾ ਧੁਰ ਤੋਂ ਆਉਂਦੀ ਏ ।

ਤਾਂ ਨਾਨਕ ਨਾਨਕ ਗਾਉਂਦੀ ਏ ।

ਤਾਂ ਸਭ ਦੇ ਮਨ ਨੂੰ  ਭਾਉਂਦੀ ਏ ।

ਕਲੇਜਿਆਂ ਠੰਡ ਪਾਉਂਦੀ ਏ ।

ਬਣਕੇ ਬਾਣੀ ਮੇਰੇ ਨਾਨਕ ਸਾਹਿਬ ਦੀ

ਜਪੁ ਜੀ ਸਾਹਿਬ ਕਹਾਉਂਦੀ ਏ ।

ਖੁੱਲ ਜਾਵੇ ਜੇ ਰੀਝ ਲੱਗੇ ।

ਦਰਸ਼ਨ ੴ ਸਾਹਿਬ ਕਰਾਉਂਦੀ ਏ ।

ਜੋ ਕਵਿਤਾ ਧੁਰ ਤੋਂ ਆਉਂਦੀ ਏ ।

ਜੋ ਕਵਿਤਾ ਧੁਰ ਤੋਂ ਆਉਂਦੀ ਏ ।

📝 ਸੋਧ ਲਈ ਭੇਜੋ