ਕਵਿੱਤਰੀ ਮਾਂ

ਮੈਨੂੰ ਕਦੇ ਕਦੇ ਇੰਝ ਲੱਗਦਾ ਕਿ

ਮੇਰੀ ਮਾਂ ਇੱਕ ਕਵਿੱਤਰੀ ਸੀ ।

ਜੋ ਕਵਿਤਾ ਲਿਖਣਾ ਚਾਹੁੰਦੀ ਸੀ ।

ਉਹਨੂੰ ਲਿਖਣਾ ਨਹੀੱ ਆਉਂਦਾ ਸੀ ।

ਸੁਆਹ ਤੇ ਉਂਗਲਾਂ ਫੇਰਦੀ ਤੱਕੀ ਮੈਂ  ।

ਮੂੰਹ ਚ ਊਂ ਊਂ ਗੁਣਗੁਣਾਉਂਦੀ ਸੀ ।

ਉਸ ਮੈਨੂੰ ਜੰਮਦਿਆਂ ਜ਼ਰੂਰ ਕੋਈ ।

ਕਵਿਤਾ ਮੂੰਹ ਚ ਗਾਈ ਹੋਣੀ ।

ਜਦ ਮੌਤ ਵਰਗੀ ਪੀੜ ਝੱਲ ਕੇ ।

ਮੇਰੀ ਵਰਗੀ ਧੀ ਜਾਈ ਹੋਣੀ ।

ਤਾਂ ਹੀ ਮੇਰੇ ਰੋਮ ਰੋਮ 'ਚ ।

ਕਵਿਤਾ ਗਈ ਸਮਾਈ ਜੀ ।

ਤੇ ਆਖਰ ਫੁੱਟ ਗੁਬਾਰ ਗਿਆ ।

ਜਦ 'ਸਰਬ' ਨੇ ਕਵਿਤਾ ਗਾਈ ਜੀ ।

ਮੈਨੂੰ ਲੱਗੇ ਮੇਰੀ ਮਾਂ ਦੀ ਕਵਿਤਾ ।

ਅੱਜ ਤੱਕ ਤਰਹਾਈ ਸੀ ।

ਤਾਂ ਜਾ ਕੇ ਮੇਰੇ ਹੱਥੋਂ ਮਾਂ ।

ਕਵਿਤਾ ਆ ਲਿਖਵਾਈ ਜੀ

ਮੈਂ ਕਲਮ ਹੱਥ ਜਦ ਫੜ ਲੈਂਦੀ ।

ਕੌਣ ਲਿਖੀ ਜਾਂਦਾ ਸੀ ਲੇਖੇ ।

ਮੈਨੂੰ ਅੱਜ ਤੱਕ ਸਮਝ ਨਾ ਆਈ ਸੀ ।

ਅੱਜ ਅਚਾਨਕ ਸੋਝੀ ਆਈ ਤੇ ਜਾਪਿਆ ।

ਕਿ ਮੇਰੀ ਮਾਂ ਕਵਿੱਤਰੀ ਸੀ ।

ਜਿਸਦੀ ਕਲਮ ਮੋਈ ਤਰਹਾਈ ਸੀ ।

ਤਾਂ ਮੇਰੀ ਮਾਂ ਨੇ ਰੱਬ ਕੋਲ ਜਾ ਕੇ ।

ਕਲਮ ਮੈਨੂੰ ਭਿਜਵਾਈ ਜੀ ।

ਮਾਂ ਕਲਮ ਸਿਆਹੀ ਪਾ ਕੇ ਤੇ ।

ਕਵਿਤਾ ਮੈਥੋਂ ਲਿਖਵਾਉਂਦੀ ਹੈ ।

ਤਾਂ ਜਾ ਕੇ ਇਹ 'ਸਰਬ' ਨਿਮਾਣੀ ।

ਕੁਦਰਤ ਦੇ ਗੁਣ ਗਾਉਂਦੀ ਹੈ ।

📝 ਸੋਧ ਲਈ ਭੇਜੋ