ਮਿੱਤਰ ਬੇਲੀ ਪੌਣਾਂ ਵਾਂਗੂੰ ਆਏ
ਸਭ ਰਾਹਾਂ ਦੀ ਮਿੱਟੀ ਹੂੰਝ ਲਿਆਏ
ਕੁਝ ਪਲ ਬੈਠੇ ਪੈ ਗਏ ਅਪਣੀ ਰਾਹੇ
ਇਸ ਢੇਰੀ ਦੀ ਮਿੱਟੀ ਹੁਣ ਵਧ ਜਾਏ
ਇਸ ਢੇਰੀ ਦੀ ਮਿੱਟੀ ਹੁਣ ਘਟ ਜਾਏ
ਮੇਰੇ ਰੋਮ ਰੋਮ ਵਿਚ ਮੇਰੇ ਹਾਣੀ
ਮੈਥੋਂ ਮੇਰੀ ਕੀਮ ਨ ਜਾਏ ਪਛਾਣੀ
ਕੁਝ ਧੁੱਪਾਂ ਕੁਝ ਛਾਵਾਂ ਮੈਨੂੰ ਜੁੜੀਆਂ
ਕੁਝ ਧੁੱਪਾਂ ਕੁਝ ਛਾਵਾਂ ਮੈਨੂੰ ਥੁੜੀਆਂ
ਮੈਂ ਧੁੱਪਾਂ ਛਾਵਾਂ ਦਾ ਕੀਚ-ਘਚੋਲਾ
ਜਾਪੇ ਮੈਨੂੰ ਅਪਣੇ ਆਪ ਤੋਂ ਉਹਲਾ