ਕਦੋਂ ਦਾ
ਕਹਿੰਦਾ ਹੁੰਦਾ ਸੀ
'ਸੁਕਰਾਤ ਨੂੰ ਮਿਲਣ ਜਾਣੈ ,'
ਸੁਕਰਾਤ ਨੂੰ ਮਿਲਣ ਜਾਣੈ
ਤੇ ਰਾਤੀਂ
ਉਸ ਨੂੰ ਨਾ ਮਿਲਣ ਦਾ
ਜੁਆਬ ਮਿਲ ਗਿਐ।
ਮੇਰੀ
ਹੱਕ ਦੀ ਆਵਾਜ਼ ਵਿੱਚ
ਸ਼ਾਮਿਲ ਸੀ
ਸ਼ਿਬਲੀ ਦੀ ਆਵਾਜ਼
ਤੇ
ਪੱਥਰ ਮਾਰਦੀ ਭੀੜ ਵਿੱਚ
ਸ਼ਿਬਲੀ ਵੀ ਸ਼ਾਮਿਲ ਰਿਹਾ
ਵਿਹੁ ਪਿਆਲਾ
ਮੈਨੂੰ ਕੱਲਿਆਂ ਪੀਣਾ ਪਿਆ।
ਯਾਰ
ਸਿੱਖ ਗਏ ਨੇ ਲੋਕਾਚਾਰ ।
ਹੁਣ ਮੈਂ
ਆਪਣੇ ਸੱਚ ਦੇ ਰੂਬਰੂ ਹਾਂ
ਹੋ ਰਹੇ ਨੇ ਸੁਆਲ ਜੁਆਬ।
ਕਿਵੇਂ ਮਿਟੇਗਾ
ਅਗਿਆਨ ਦਾ ਅੰਧਕਾਰ